Monday, September 22, 2014

Feng Shui and other non sense sciences

ਫ਼ੇੰਗ- ਸ਼ੁਏ ਤੇ ਹੋਰ ਬਿਨਾ ਸਿਰ ਪੈਰ ਦੇ ਵਿਗਿਆਨ 
--ਰੰਜਨਪ੍ਰੀਤ ਕੌਰ ਨਾਗਰਾ


ਪਿਛਲੇ ਲੇਖ ਵਿੱਚ ਮੈਂ ਡਾਕਟਰ ਨਰਮ ਦੀਆਂ  ਖੋਟੀਆਂ ਦਵਾਈਆਂ ਬਾਰੇ ਜਾਣੂ ਕਰਾਇਆ ਸੀ. ਅੱਜ ਇਸ ਲੇਖ ਵਿਚ ਮੈਂ ਫ਼ੇੰਗ ਸ਼ੁਏ ਬਾਰੇ ਦੱਸਣਾ ਚਾਹੁਂਦੀ ਹਾਂ.
ਤੁਸੀਂ ਟੀਵੀ ਤੇ ਪੱਲਵੀ ਛੇਲਾਵੜਾ ਦੀਆਂ ਮਸ਼ਹੂਰੀਆਂ ਜ਼ਰੂਰ ਵੇਖੀਆਂ ਹੋਣਗੀਆਂ.


ਪੱਲਵੀ ਇਹ ਦਾਅਵਾ ਕਰਦੀ ਹੈ ਕਿ ਫ਼ੇੰਗ ਸ਼ੁਏ ਅਤੇ ਵਾਸਤੂ ਸ਼ਾਸਤਰ ਨਾਲ ਡੁੱਬਦਾ ਕਾਰੋਬਾਰ ਦੋਬਾਰਾ ਚਲ ਸਕਦਾ ਹੈ, ਅਤੇ ਜ਼ਿੰਦਗੀ ਦੀਆਂ ਸਭ ਪਰੇਸ਼ਾਨੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ.  ਉਹ ਵੀ ਸਿਰਫ਼ ਘਰ ਅਤੇ ਕਾਰੋਬਾਰ ਦੀ ਇਮਾਰਤ ਦਾ ਢਾਂਚਾ ਬਦਲਣ ਨਾਲ.  ਪੱਲਵੀ ਦਾ ਇਹ ਦਾਅਵਾ ਹੈ ਕਿ ਘਰ ਦਾ ਢਾਂਚਾ, ਬਾਹਰਲੇ ਬੂਹੇ ਦੀ ਦਿਸ਼ਾ, ਘਰ ਦਾ ਫਰਨੀਚਰ ਬਦਲਣ ਨਾਲ ਜੀਵਨ ਵਿੱਚ ਬਦਲਾਵ ਲਿਆਂਦਾ ਜਾ ਸਕਦਾ ਹੈ.
ਪਰ ਘਰ ਦੇ ਢਾਂਚੇ ਨਾਲ ਖੁਸ਼ੀ ਤੇ ਗ਼ਮ ਦਾ ਕੀ ਤਾਲੁਕ ਹੈ, ਇਹਦੇ ਬਾਰੇ ਪੱਲਵੀ ਕਦੀ ਵੀ ਨਹੀਂ ਸਾਨੂੰ ਦੱਸਦੀ. ਇਹ ਇਸ ਕਰਕੇ ਕਿਓਂਕਿ ਅਸਲ ਵਿੱਚ ਇਹਨਾ ਦੁਆਂ ਦਾ ਆਪਸ ਵਿੱਚ ਕੋਈ ਤਾਲੁਕ ਨਹੀਂ. ਇਹ ਸਿਰਫ਼ ਮਨਘੜਤ ਗੱਲਾਂ ਹਨ.  ਪੁਰਾਣੇ ਸਮਿਆਂ ਵਿੱਚ ਲੋਕ ਇਹਨਾ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਸਨ. ਓਹ ਇਸ ਤਰ੍ਹਾਂ ਦੀਆਂ ਹੋਰ ਖੋਖਲੀਆਂ ਚੀਜ਼ਾਂ ਵਿੱਚ ਵੀ ਅੰਧ ਵਿਸ਼ਵਾਸ ਕਰਦੇ ਸਨ ਜਿਵੇਂ ਕਿ ਹਵਨ, ਜੋਤਿਸ਼, ਕੁੰਡਲੀ ਵਗੈਰਾ.
ਫੇਂਗ ਸ਼ੁਏ ਸਾਢੇ ਤਿੰਨ ਹਜ਼ਾਰ ਸਾਲ ਪੁਰਾਣੀ ਕਲਾ ਹੈ ਜੋ  ਚੀਨ ਵਿੱਚ ਸ਼ੁਰੂ ਹੋਈ ਸੀ.  ਅਤੇ ਵਾਸਤੂ ਸ਼ਾਸਤਰ ਹਿੰਦੁਸਤਾਨ ਵਿੱਚ  ਸ਼ੁਰੂ ਹੋਇਆ ਸੀ. ਵਾਸਤੂ ਮੰਦਿਰਾਂ ਦੀ ਉਸਾਰੀ ਲਈ ਵਰਤਿਆ ਜਾਂਦਾ ਸੀ ਪਰ ਅਜੇ ਤੱਕ ਕਿਸੇ ਨੇ ਇਹ ਸਿੱਧ ਨਹੀਂ ਕੀਤਾ ਕਿ ਸਚਮੁਚ ਹੀ ਫ਼ੇੰਗ ਸ਼ੁਏ ਅਤੇ ਵਾਸਤੂ ਨਾਲ ਪਰਿਵਾਰਕ  ਮੁਸ਼ਕਿਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ.  ਇਸ ਲਈ ਫ਼ੇੰਗ ਸ਼ੁਏ ਅਤੇ ਵਾਸਤੂ ਸ਼ਾਸਤਰ ਨੂੰ ਸਿਰਫ਼ ਕਲਾ ਹੀ ਕਿਹਾ ਜਾ ਸਕਦਾ ਹੈ ਵਿਗਿਆਨ ਨਹੀਂ. ਆਧੁਨਿਕ ਵਿਗਿਆਨ ਵਿੱਚ ਇਹਦੇ ਲਈ ਕੋਈ ਥਾਂ ਨਹੀਂ.  


ਪੱਲਵੀ ਛੇਲਾਵੜਾ, ਪ੍ਰੇਮ ਜੋਤਿਸ਼, ਡਾਕਟਰ ਨਰਮ ਜਿਹੇ ਹੋਰ ਕਿੰਨੇ ਹੀ ਧੋਖੇਬਾਜ਼ਾਂ ਨੇ ਟੀ ਵੀ ਤੇ ਮਸ਼ਹੂਰੀਆਂ ਦੀ ਭਰਮਾਰ ਪਾਈ ਹੋਈ ਹੈ. ਓਹਨਾਂ ਕੋਲ ਇਹ ਮਸ਼ਹੂਰੀਆਂ ਦੇਣ ਲਈ ਪੈਸਾ ਹੈ.  ਓਹਨਾਂ ਦਾ ਧੰਦਾ ਚਲ ਰਿਹਾ ਹੈ ਕਿਓਂਕਿ ਭਟਕੇ ਹੋਏ ਭੋਲੇ ਲੋਕ ਇਹਨਾਂ ਨੂੰ ਪੈਸੇ ਦੇ ਬੈਠਦੇ ਹਨ ਇਸ ਆਸ ਵਿੱਚ ਕਿ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਦਲ ਜਾਵੇ.


ਟੀ ਵੀ ਚੈਨਲਾਂ ਵਾਲਿਆਂ ਨੂੰ ਵੀ ਆਪਣੀ ਜ਼ਿਮੇਦਾਰੀ ਸਮਝਣ ਦੀ ਲੋੜ ਹੈ, ਪੈਸੇ ਲਈ ਕਿਸੇ ਦੀ ਵੀ ਮਸ਼ਹੂਰੀ ਵਿਖਾ ਦਿੰਦੇ ਹਨ ਅਤੇ ਲੋਕ ਪ੍ਰੇਮ ਜੋਤਿਸ਼ ਵਰਗਿਆਂ ਦੇ ਚੰਗੁਲ ਵਿੱਚ ਫਸ ਜਾਂਦੇ ਹਨ. ਅਮਰੀਕਾ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿਓਂਕਿ ਇਥੇ ਕੈਪਿਟਲਿਸਮ ਹੈ. ਟੀ ਵੀ ਚੈਨਲਾਂ ਓੱਤੇ ਜ਼ਿਆਦਾ ਪਾਬੰਦੀਆਂ ਨਹੀਂ ਹਨ, ਓਹਨਾਂ ਨੂੰ ਟੀ ਵੀ ਤੇ ਕੋਈ ਵੀ ਚੀਜ਼ ਜਾਂ ਵਿਚਾਰਧਾਰਾ ਵਿਖਾਉਣ ਦੀ ਖੁੱਲ੍ਹ ਹੈ. ਇਹ ਗੱਲ ਚੰਗੀ ਵੀ ਹੈ ਕਿ ਓਹਨਾਂ ਨੂੰ ਇਹ ਖੁੱਲ੍ਹ ਹੈ, ਪਰ ਇਸੇ ਕਰਕੇ ਟੀ ਵੀ ਵੇਖਣ ਵਾਲਿਆਂ ਨੂੰ ਵੀ ਆਪ ਹੀ ਹਰ ਚੀਜ਼ ਦੀ ਜਾਂਚ ਪੜਤਾਲ ਕਰਨ ਦੀ ਲੋੜ ਹੈ.  


ਅਮਰੀਕਾ ਵਿੱਚ ਕਈ ਜਾਅਲੀ ਦਵਾਈਆਂ ਉੱਤੇ ਕੋਈ ਜ਼ਿਆਦਾ ਸਰਕਾਰੀ ਪਾਬੰਦੀ ਨਹੀਂ. ਫੂਡ ਏੰਡ ਡ੍ਰਗ ਐਡਮਿਨਿਸਟ੍ਰੇਸ਼ਨ (FDA) ਕਈ ਦਵਾਈਆਂ ਤੇ ਸਪਲੀਮੇੰਟਸ ਦੀ ਕੋਈ ਜਾਂਚ ਜਾਂ ਟੇਸਟਿੰਗ ਨਹੀਂ ਕਰਦੀ. ਇਸੇ ਕਰਕੇ ਮਾਰਕਿਟ ਵਿੱਚ ਬਹੁਤ ਸਾਰੀਆਂ ਭਾਰ  ਘਟਾਣ ਵਾਲੀਆਂ ਦਵਾਈਆਂ ਮਿਲ ਜਾਂਦੀਆਂ ਹਨ. ਆਮ ਤੌਰ ਤੇ ਇਹ ਕੰਮ ਨਹੀਂ ਕਰਦੀਆਂ. ਜਾਂ ਇੱਕ ਵਾਰ ਭਾਰ ਘਟ ਜਾਂਦਾ ਹੈ ਪਰ ਫੇਰ ਦੋਬਾਰਾ ਵਧ ਜਾਂਦਾ ਹੈ. ਕਈ ਦਵਾਈਆਂ  ਸਿਹਤ ਨੂੰ ਨੁਕਸਾਨ ਵੀ ਕਰਦੀਆਂ ਹਨ.  ਪਰ ਫੇਰ ਵੀ ਵੇਚਣ ਵਾਲੇ ਇਹ ਦਵਾਈਆਂ ਵੇਚੀ ਜਾ ਰਹੇ ਹਨ ਤੇ ਪੈਸੇ ਕਮਾਈ ਜਾ ਰਹੇ ਹਨ.  ਡਾਕਟਰ ਇਹ ਸਲਾਹ ਦੇਂਦੇ ਹਨ ਕਿ  ਵਰਜਿਸ਼ ਕਰਨ ਨਾਲ ਅਤੇ ਘੱਟ ਮਿੱਠਾ, ਨਮਕੀਨ ਅਤੇ ਚਿਕਨਾਹਟ ਖਾਣ        ਨਾਲ  ਹੀ ਸਹੀ ਤਰ੍ਹਾ ਨਾਲ ਭਰ ਘਟਾਇਆ ਜਾ ਸਕਦਾ ਹੈ.


ਦੂਸਰੇ ਦੇਸ਼ਾਂ ਵਿੱਚ ਇਸ ਤਰ੍ਹਾਂ ਨਹੀਂ ਹੈ. ਇੰਗਲੈੰਡ ਵਿੱਚ ਇਹ ਕਾਨੂਨ ਹੈ ਕਿ ਜਦੋਂ ਵੀ ਟੀ ਵੀ ਤੇ ਜੋਤਿਸ਼, ਫੇਂਗ ਸ਼ੁਏ ਵਰਗੀਆਂ ਚੀਜ਼ਾਂ ਦੀ ਮਸ਼ਹੂਰੀ ਦਿੱਤੀ ਜਾਵੇ ਓਸ ਦੇ ਨਾਲ ਇਹ ਵੀ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਰਫ਼ ਮਨੋਰੰਜਨ ਲਈ ਹਨ. ਮਤਲਬ ਕਿ ਇਹਨਾ ਓੱਤੇ ਅਸਲੀ ਹੋਣ ਦਾ ਭਰੋਸਾ ਨਾ ਕੀਤਾ ਜਾਵੇ. ਏਸ ਤਰ੍ਹਾਂ ਦਾ ਕ਼ਾਨੂਨ ਅਮਰੀਕਾ ਵਿੱਚ ਵੀ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਗੁਮਰਾਹ ਨਾ ਹੋਣ.

ਅੰਤ ਵਿੱਚ ਫੇਰ ਮੇਰੀ ਤੁਹਾਨੂੰ ਇਹ ਸਲਾਹ ਹੈ ਕਿ ਸੋਚ ਸਮਝ ਕੇ ਹੀ ਮਸ਼ਹੂਰੀਆਂ ਤੇ ਭਰੋਸਾ ਕਰੋ, ਜਿਸ ਚੀਜ਼ ਦੀ ਕੋਈ ਗਰੰਟੀ ਨਹੀ ਹੈ ਓਹਦੇ ਉੱਤੇ ਆਪਣੇ ਪੈਸੇ ਨਾ ਬਰਬਾਦ ਕਰੋ.  ਕਿਓਂਕਿ ਟੀ ਵੀ ਉੱਤੇ ਕੋਈ ਵੀ ਆਪਣੀ ਮਸ਼ਹੂਰੀ ਦੇ ਸਕਦਾ ਹੈ, ਇਹਦੇ ਲਈ ਸਿਰਫ਼ ਚੈਨਲ ਨੂੰ ਦੇਣ ਲਈ ਪੈਸੇ ਚਾਹੀਦੇ ਹਨ. ਇਹ ਅੱਗੋਂ ਤੁਹਾਡੀ ਜ਼ਿਮੇਦਾਰੀ ਹੈ ਕਿ ਤੁਸੀਂ ਕਿਹੜੀ ਚੀਜ਼ ਤੇ ਪੈਸੇ ਖਰਚਣੇ ਹਨ.



Feng Shui and other non sense  sciences

In my last article I explained doctor naram’s fake remedies. in this article i want to talk about feng shui. You might have seen Pallavi Chchelavda’s advertisements.

Pallavi claims feng shui and Vastu Shastra  can save a dying business and get rid of all of life’s problems. And that is if you change your business or house structure and architecture.   She claims that you can change your life by changing the position of your furniture, the  direction your front door faces, and changing the  structure of  your house.   What is the relation  between happiness and house structure? Pallavi never explains that.  That’s because the two are not related and they’re unsubstantiated claims.  Long time ago, people used to believe in such  false sciences like astrology, birth charts, havan etc.
Feng Shui is a three thousand year old art that originated in China.  And Vaastu Shastra originated in India and was used in temple construction. No one has ever demonstrated that  Feng Shui can solve problems like family issues and losing business. Feng Shui can only be classified as an art rather than a science.  There is no place for Feng Shui in science.

TV channels devote so much air time for advertisements sponsored and paid for by Pallavi, Prem Jyotish and such. That’s because these sponsors have money, because their business is booming. And that money actually belongs to those gullible people who give them their hard earned money in hope that their lives will be changed.

TV channels should also realize their responsibility. They will show any advertisement for money and people get trapped in frauds like Prem Jyotish. That’s because America is a capitalist country. TV channels aren’t regulated, they’re free to air whatever information they want. It is a good thing that they have this freedom, but it also means that the viewers need to think critically about what they see on TV.
There are very few regulations on some drugs and Food and Drug Administration (FDA) doesn’t test many supplements and diet pills and you can find all kinds of diet pills on the market. Most of those don’t work. Or you lose some weight and then gain it back after some time.  Some of them can also negatively affect your health. But these are still being sold on the market and people are making money off of them. Doctors, on the other hand, say that exercise and a good diet is the best way to lose weight.
Things are different in other countries. In England, for example, it’s the law that TV advertisements for things like Feng Shui, Astrology, palm reading, psychics should contain a disclaimer that these services are for entertainment purposes only. Meaning that one should not put their faith in those services. USA should also have a similar law so that people don’t get confused or taken advantage of by people making such fraudulent claims.
In conclusion, I advise that people should be careful before consulting these services. If there is no guarantee that the service will be delivered then there is no use spending money on it.  Because anyone can advertise their product on TV, you just need to have money to pay the channels. For now, it’s the viewer’s responsibility to determine what is a legitimate product or service before spending money on it.